Punjabi Stories for kids

Team PRPunjab

Updated on:

Rate this post

New punjabi stories for kids

ਕਹਾਣੀ: ਤਿਤਲੀ ਅਤੇ ਇੱਛਾ ਪੱਤਾ

(ਇੱਕ ਰੰਗੀਨ ਜਾਦੂਈ ਕਹਾਣੀ)

ਇੱਕ ਵਾਰ ਦੀ ਗੱਲ ਹੈ,  ਇੱਕ ਹਰੇ-ਭਰੇ ਬਗੀਚੇ ਵਿੱਚ ਇੱਕ ਤਿਤਲੀ ਰਹਿੰਦੀ ਸੀ। ਜਿਸ ਦਾ ਨਾਮ ਰੰਗੀਲਾ ਸੀ। ਉਹ ਬਹੁਤ ਹੀ ਰੰਗ-ਬਿਰੰਗੀ ਤੇ ਚਲਾਕ ਸੀ। ਹਰ ਸਵੇਰੇ ਉਹ ਫੁੱਲਾਂ ਤੇ ਉੱਡਦੀ, ਗੀਤ ਗਾਉਂਦੀ ਤੇ ਹੋਰ ਪੰਛੀਆਂ ਨੂੰ ਖੁਸ਼ ਕਰਦੀ।

ਇੱਕ ਦਿਨ ਬਾਰੀਸ਼ ਹੋਈ। ਬੂੰਦਾਂ ਦੇ ਨਾਲ-ਨਾਲ ਹਵਾ ਵਿੱਚ ਇੱਕ ਨਵੀਂ ਮਹਿਕ ਆਈ। ਰੰਗੀਲਾ ਤਿਤਲੀ ਨੇ ਦੇਖਿਆ ਕਿ ਇੱਕ ਪੁਰਾਣਾ ਹਰੇ ਰੰਗ ਦਾ ਪੱਤਾ ਮਿੱਟੀ ‘ਚ ਲੁਕਿਆ ਹੋਇਆ ਸੀ। ਜਦ ਉਹ ਨੇੜੇ ਗਈ ਤਾਂ ਪੱਤੇ ਨੇ ਅਚਾਨਕ ਚਮਕਣਾ ਸ਼ੁਰੂ ਕਰ ਦਿੱਤਾ!


ਇੱਛਾ ਪੱਤਾ

ਉਹ ਪੱਤਾ ਕੋਈ ਆਮ ਪੱਤਾ ਨਹੀਂ ਸੀ — ਇਹ ਸੀ “ਇੱਛਾ ਪੱਤਾ”


ਪੱਤੇ ਨੇ ਤਿਤਲੀ ਨੂੰ ਹੌਲੀ ਜਈ ਕਿਹਾ:-

ਹਰ ਉਹ ਜੀਵ, ਜੋ ਦਿਲੋਂ ਚੰਗੀ ਇੱਛਾ ਕਰੇ, ਮੈਂ ਉਹ ਪੂਰੀ ਕਰਦਾ ਹਾਂ। ਪਰ ਸਿਰਫ਼ ਇੱਕ ਇਛਾਂ!”

ਰੰਗੀਲਾ ਤਿਤਲੀ ਹੈਰਾਨ ਹੋ ਗਈ! ਰੰਗੀਲਾ ਤਿਤਲੀ ਕੋਲ ਕਈ ਇੱਛਾਵਾਂ ਸਨ: ਜਿਵੇ ਕਿ

  • ਸਭ ਤੋਂ ਵੱਡੇ ਪਰ ਹੋ ਜਾਣ।
  • ਅਕਾਸ਼ ਵਿੱਚ ਰਹਿਣ ਲਈ ਵਧੀਆ ਜਗ੍ਹਾ ਮਿਲ ਜਾਵੇ।
  • ਹਮੇਸ਼ਾ ਲਈ ਮਿੱਠੇ ਫੁੱਲਾਂ ਦਾ ਬਾਗ ਮਿਲ ਜਾਵੇ।

ਪਰ ਉਸਨੂੰ ਪਤਾ ਸੀ ਕਿ ਇੱਕ ਇੱਛਾ ਹੀ ਪੂਰੀ ਹੋਵੇਗੀ। ਇਸ ਲਈ ਉਸਨੇ ਸੋਚਿਆ…


ਦੋਸਤੀ ਦੀ ਇੱਛਾ

ਉਸ ਨੇ ਆਪਣੀ ਦੋਸਤ ਪੀਯੂ ਤਿਤਲੀ ਨੂੰ ਯਾਦ ਕੀਤਾ, ਪੀਯੂ ਦੇ ਪਰ ਬਹੁਤ ਛੋਟੇ ਸਨ, ਉਸ ਨਾਲ ਉੱਡ ਨਹੀਂ ਸਕਦੀ ਸੀ।

ਰੰਗੀਲਾ ਨੇ ਆਖਿਆ:

ਇੱਛਾ ਪੱਤੇ ਜੀ, ਮੇਰੀ ਇੱਛਾ ਹੈ ਕਿ ਮੇਰੀ ਦੋਸਤ ਪੀਯੂ ਨੂੰ ਵੀ ਉੱਡਣ ਲਈ ਸੋਹਣੇ ਪਰ ਮਿਲ ਜਾਣ।


ਜਾਦੂ ਹੋ ਗਿਆ!

ਇੱਕ ਚਮਕਦਾਰ ਰੋਸ਼ਨੀ ਚਮਕੀ। ਪੀਯੂ ਦੇ ਨਵੇਂ ਅਤੇ ਰੰਗੀਲੇ ਪਰ ਆ ਗਏ! ਉਹ ਖੁਸ਼ ਹੋ ਕੇ ਉੱਡੀ ਤੇ ਉਸਨੇ ਰੰਗੀਲਾ ਤਿਤਲੀ ਨੂੰ ਗਲੇ ਲਾਇਆ ਅਤੇ ਕਿਹਾ:-

ਤੂੰ ਆਪਣੀ ਇੱਛਾ ਮੇਰੇ ਲਈ ਵਰਤੀ, ਤੂੰ ਤਾਂ ਸੱਚੀ ਮਿੱਤਰ ਹੈਂ!”


ਅੰਤ ਵਿੱਚ…

ਇੱਛਾ ਪੱਤਾ ਹੌਲੀ ਹੌਲੀ ਉੱਡ ਕੇ ਆਸਮਾਨ ਵਿੱਚ ਚਮਕਣ ਲੱਗ ਪਿਆ ਅਤੇ ਆਸਮਾਨ ਵਿੱਚੋਂ ਆਵਾਜ਼ ਆਈ:

ਸਭ ਤੋਂ ਵੱਡੀ ਇੱਛਾ ਹੁੰਦੀ ਹੈ ਕਿਸੇ ਹੋਰ ਦੀ ਖੁਸ਼ੀ!”

ਇਸ ਦਿਨ ਤੋਂ ਬਾਦ, ਬਗੀਚੇ ਵਿੱਚ ਹਰ ਇੱਕ ਜੀਵ ਨੇ ਦਿਲੋਂ ਦੋਸਤੀ, ਮਿਹਰਬਾਨੀ ਤੇ ਨਿਸ਼ਕਾਮਤਾ ਸਿੱਖੀ।


ਸਿੱਖ (ਸੰਦੇਸ਼):

“ਅਸਲੀ ਜਾਦੂ ਉਹ ਹੁੰਦਾ ਹੈ ਜੋ ਅਸੀਂ ਦੂਜਿਆਂ ਲਈ ਕਰੀਏ। ਆਪਣੇ ਲਈ ਕੁੱਝ ਵੀ ਚਾਹੁੰਣਾ ਆਸਾਨ ਹੁੰਦਾ ਹੈ, ਪਰ ਦੋਸਤੀ ਵਿੱਚ ਆਪਣੀ ਖੁਸ਼ੀ ਦੂਜਿਆ ਨਾਲ ਸਾਂਝੀ ਕਰਨੀ ਸਭ ਤੋਂ ਵੱਡਾ ਜਾਦੂ ਹੁੰਦਾ ਹੈ।”

Leave a Comment